ਵੀਸੀ ਦਫ਼ਤਰ ਅੱਗੇ ਸੁੱਟਿਆ ਗੰਦ

1 week ago 2

ਪਟਿਆਲਾ, 23 ਫਰਵਰੀ

ਪੰਜਾਬੀ ਯੂਨੀਵਰਸਿਟੀ ’ਚ ਦਿਹਾੜੀਦਾਰ ਮੁਲਾਜ਼ਮਾਂ ਨੇ ਅੱਜ ਵਾਈਸ ਚਾਂਸਲਰ ਦਫ਼ਤਰ ਅੱਗੇ ਵੀ ਕੂੜਾ ਸੁੱਟ ਕੇ ਪ੍ਰਦਰਸ਼ਨ ਕੀਤਾ। ਉਧਰ ਯੂਨੀਵਰਸਿਟੀ ਨੂੰ ਪੜਾਅਵਾਰ ਕੂੜੇ ਦੇ ਢੇਰ ’ਚ ਤਬਦੀਲ ਕਰਨ ਦਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਗੰਭੀਰ ਨੋਟਿਸ ਲਿਆ। ਅਧਿਕਾਰੀਆਂ ਵੱਲੋਂ ਯੂਨੀਵਰਸਿਟੀ ਦਾ ਦੌਰਾ ਕਰਕੇ ਨਾਜ਼ੁਕ ਬਣ ਰਹੇ ਹਾਲਾਤਾਂ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕੱਲ੍ਹ ਪ੍ਰਦਰਸ਼ਨਕਾਰੀ ਸਫਾਈ ਸੇਵਕਾਂ ਤੇ ਸੇਵਾਦਾਰਾਂ ਵੱਲੋਂ ਯੂਨੀਵਰਸਿਟੀ ਦੇ ਮੁੱਖ ਗੇਟ, ਰਜਿਸਟਰਾਰ ਦਫ਼ਤਰ ਤੇ ਹੋਰ ਪ੍ਰਬੰਧਕੀ ਬਲਾਕਾਂ ’ਚ ਕੂੜਾ ਸੁੱਟਿਆ ਗਿਆ ਸੀ। ਅੱਜ ਉਸ ਮੁਹਿੰਮ ਨੂੰ ਹੋਰ ਤਿੱਖਾ ਕਰਦਿਆਂ ਗੁਰੂ ਤੇਗ ਬਹਾਦਰ ਹਾਲ ਜਿਸ ’ਚ ਵਾਈਸ ਚਾਂਸਲਰ ਦਫ਼ਤਰ ਵੀ ਹੈ ਵਿੱਚ ਕੂੜੇ ਦੇ ਢੇਰ ਲਗਾ ਦਿੱਤੇ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸ਼ਨ ਕੈਂਪਸ ’ਚ ਲੱਗ ਰਹੇ ਕੂੜੇ ਦੇ ਢੇਰਾਂ ਤੋਂ ਮੂਕ ਦਰਸ਼ਕ ਬਣਿਆ ਹੋਇਆ ਹੈ।

Read Entire Article