ਯੂਪੀ ਦੇ ਪਿੰਡਾਂ ਦੀ ਨਬਜ਼ ਟੋਹਣ ਗਏ ਬੀਜੇਪੀ ਲੀਡਰਾਂ ਦੇੇ ਉੱਡੇ ਹੋਸ਼!

6 days ago 2

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬਦਲਦੇ ਤੇਵਰਾਂ ਨੇ ਸੱਤਾਧਾਰੀ ਬੀਜੇਪੀ ਦੇ ਹੋਸ਼ ਉਡਾ ਦਿੱਤੇ ਹਨ। ਹੁਣ ਤੱਕ ਬੀਜੇਪੀ ਲੀਡਰ ਦਾਅਵਾ ਕਰਦੇ ਆ ਰਹੇ ਸੀ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਸਿਰਫ ਪੰਜਾਬ ਤੇ ਹਰਿਆਣਾ ਦੇ ਕੁਝ ਕਿਸਾਨ ਕਿਸਾਨ ਕਰ ਰਹੇ ਹਨ ਪਰ ਮੰਗਲਵਾਰ ਨੂੰ ਜੋ ਉੱਤਰ ਪ੍ਰਦੇਸ਼ ਵਿੱਚ ਵਾਪਰਿਆ, ਉਸ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਸੀ।

ਦਰਅਸਲ ਬੀਜੇਪੀ ਪ੍ਰਧਾਨ ਜੇਪੀ ਨੱਢਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਜਾਟ ਭਾਈਚਾਰੇ ਤੇ ਖਾਪ ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਸਮਝਾਉਣ। ਇਸ ਤਹਿਤ ਮੰਗਲਵਾਰ ਨੂੰ ਬੀਜੇਪੀ ਮੰਤਰੀ ਤੇ ਵਿਧਾਇਕ ਇਸ ਮੁਹਿੰਮ ਲਈ ਨਿਕਲੇ ਤਾਂ ਲੋਕਾਂ ਦਾ ਰੋਹ ਵੇਖ ਹੈਰਾਨ ਰਹਿ ਗਏ।

ਇਸ ਤੋਂ ਪਹਿਲਾਂ ਬੀਜੇਪੀ ਹਾਈ ਕਮਾਨ ਨੇ ਪੰਜਾਬ ਤੇ ਹਰਿਆਣਾ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਟਕਰਾਅ ਵਾਲੇ ਹਾਲਾਤ ਵੇਖਦਿਆਂ ਅਮਿਤ ਸ਼ਾਹ ਨੇ ਬੀਜੇਪੀ ਲੀਡਰਾਂ ਨੂੰ ਹਾਲ ਦੀ ਘੜੀ ਪ੍ਰੋਗਰਾਮ ਰੱਦ ਕਰਨ ਦੀ ਸਲਾਹ ਦਿੱਤੀ ਸੀ। ਬੀਜੇਪੀ ਹਾਈਕਮਾਨ ਨੂੰ ਲੱਗਦਾ ਸੀ ਕਿ ਅਜੇ ਉੱਤਰ ਪ੍ਰਦੇਸ਼ ਵਿੱਚ ਅਜਿਹੇ ਹਾਲਾਤ ਨਹੀਂ ਨਹੀਂ ਬਣੇ। ਇਸ ਲਈ ਮੌਕਾ ਸੰਭਾਲਦਿਆਂ ਕਿਸਾਨਾਂ ਨੂੰ ਸ਼ਾਂਤ ਕੀਤਾ ਜਾਵੇ।

ਇਸ ਤਹਿਤ ਮੰਗਲਾਵਰ ਨੂੰ ਬੀਜੇਪੀ ਮੰਤਰੀ ਤੇ ਵਿਧਾਇਕ ਯੂਪੀ ਦੇ ਪਿੰਡਾਂ ਵੱਲ ਨਿਕਲੇ। ਮੁਜ਼ੱਫਰਨਗਰ ਦੇ ਇਤਿਹਾਸਕ ਪਿੰਡ ਸੌਰਾਮ ’ਚ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦੀ ਫੇਰੀ ਦੌਰਾਨ ਪਿੰਡ ਵਾਸੀਆਂ ਤੇ ਬੀਜੇਪੀ ਲੀਡਰਾਂ ਤੇ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਕਈ ਜਣੇ ਜ਼ਖਮੀ ਹੋ ਗਏ।

ਉਧਰ, ਸੰਜੀਵ ਬਾਲਿਆਨ, ਯੂਪੀ ਦੇ ਕੈਬਨਿਟ ਮੰਤਰੀ ਭੁਪੇਂਦਰ ਚੌਧਰੀ ਤੇ ਸ਼ਾਮਲੀ ਦੇ ਵਿਧਾਇਕ ਤੇਜਿੰਦਰ ਨਰਵਾਲ ਦੀ ਫੇਰੀ ਬਾਰੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਬੀਜੇਪੀ ਵੱਲੋਂ ਕਿਸਾਨ ਅੰਦੋਲਨ ਨੂੰ ਜਾਤਾਂ ਤੇ ਜਾਟ ਦੇ ਨਾਂ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਤੋਂ ਪੱਛਮੀ ਯੂਪੀ ਦੇ ਕਿਸਾਨ ਪ੍ਰੇਸ਼ਾਨ ਹਨ। ਇਸ ਲਈ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

Read Entire Article