ਮੋਸਟ ਵਾਂਟੇਡ ਲੱਖਾ ਸਿਧਾਣਾ ਮਹਿਰਾਜ ਰੈਲੀ ‘ਚ ਪਹੁੰਚਿਆ ,ਕੀ ਗ੍ਰਿਫ਼ਤਾਰ ਕਰੇਗੀ ਪੁਲਿਸ ?

1 week ago 1
Lakha Sidhana reaches Mehraj farmers rally in Bathinda ,Wanted for R-Day violence

ਬਠਿੰਡਾ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡਮਹਿਰਾਜ ‘ਚ ਰੱਖੀ ਗਈ ਰੈਲੀ ‘ਚ ਮੋਸਟ ਵਾਂਟੇਡ ਲੱਖਾ ਸਿਧਾਣਾ (Lakh Sidhana) ਪਹੁੰਚ ਗਿਆ ਹੈ।ਉਧਰ ਇਹ ਵੀ ਚਰਚਾ ਹੈ ਕਿ ਲਾਲ ਕਿਲੇ ‘ਤੇ ਵਾਪਰੀ ਘਟਨਾ ਸਬੰਧੀ ਮਾਮਲੇ ਵਿੱਚ ਲੱਖਾ ਸਿਧਾਣਾ ਦੀ ਅੱਜ ਗ੍ਰਿਫਤਾਰੀ ਹੋ ਸਕਦੀ ਹੈ।

ਮੋਸਟ ਵਾਂਟੇਡ ਲੱਖਾ ਸਿਧਾਣਾ ਮਹਿਰਾਜ ਰੈਲੀ ‘ਚ ਪਹੁੰਚਿਆ ,ਕੀ ਗ੍ਰਿਫ਼ਤਾਰ ਕਰੇਗੀ ਪੁਲਿਸ ?

ਦਰਅਸਲ ‘ਚ ਲੱਖਾ ਸਿਧਾਣਾਦਿੱਲੀ ਹਿੰਸਾ ਮਾਮਲੇ ‘ਚ ਲੋੜੀਂਦਾ ਹੈ। ਅਜਿਹੇ ਵਿਚ ਹੁਣ ਸਭ ਦੀਆਂ ਨਜ਼ਰਾਂ ਇਸ ‘ਤੇ ਹਨ ਕੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਦੀ ਹੈ ਜਾਂ ਨਹੀਂ। ਬਠਿੰਡਾ ਜ਼ਿਲ੍ਹੇ ਦੇ ਪਿੰਡਮਹਿਰਾਜ ‘ਚ ਰੈਲੀ ਦਾ ਐਲਾਨ ਲੱਖਾ ਸਿਧਾਣਾ ਨੇ ਖ਼ੁਦ ਕੀਤਾ ਸੀ ,ਜਿਸ ਵਿਚ ਵੱਡੀ ਗਿਣਤੀ ਨੌਜਵਾਨਾਂ ਨੇ ਹਾਜ਼ਰੀ ਭਰੀ ਹੈ।

Lakha Sidhana reaches Mehraj farmers rally in Bathinda ,Wanted for R-Day violenceਮੋਸਟ ਵਾਂਟੇਡ ਲੱਖਾ ਸਿਧਾਣਾ ਮਹਿਰਾਜ ਰੈਲੀ ‘ਚ ਪਹੁੰਚਿਆ ,ਕੀ ਗ੍ਰਿਫ਼ਤਾਰ ਕਰੇਗੀ ਪੁਲਿਸ ?

ਦੱਸਣਯੋਗ ਹੈ ਕਿ ਬੀਤੇ ਕੱਲ੍ਹ ਤੋਂ ਹੀ ਲੱਖਾ ਸਿਧਾਣਾ ਦੇ ਰੈਲੀ ‘ਚ ਪਹੁੰਚਣ ਜਾਂ ਨਾ ਪਹੁੰਚਣ ਸਬੰਧੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਲੱਖਾ ਸਿਧਾਣਾ ਨੇ ਰੈਲੀ ‘ਚ ਸ਼ਮੂਲੀਅਤ ਕੀਤੀ ਤਾਂ ਨੌਜਵਾਨਾਂ ਨੇ ਜੋਸ਼ ‘ਚ ਦੀਪ ਸਿੱਧੂ ਤੇ ਸਿਧਾਣੇ ਦੇ ਹੱਕ ਵਿਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਆਗੂ ਲੱਖਾ ਸਿਧਾਣਾ ਕੁਝ ਸਮੇਂ ਬਾਅਦ ਰੈਲੀ ਨੂੰ ਵੀ ਸੰਬੋਧਨ ਕਰੇਗਾ।
-PTCNews

The post ਮੋਸਟ ਵਾਂਟੇਡ ਲੱਖਾ ਸਿਧਾਣਾ ਮਹਿਰਾਜ ਰੈਲੀ ‘ਚ ਪਹੁੰਚਿਆ ,ਕੀ ਗ੍ਰਿਫ਼ਤਾਰ ਕਰੇਗੀ ਪੁਲਿਸ ? appeared first on PTC NEWS.

Read Entire Article