ਮੋਦੀ ਨੇ ਇੱਕ ਦਿਨ ਪਹਿਲਾਂ ਕੀਤੀ ਰੈਲੀ, ਟੀਐਮਸੀ ਨੇ ਉਸ ਥਾਂ ਦਾ ਕਰਾਇਆ ਸ਼ੁੱਧੀਕਰਨ

1 week ago 1
<p>ਹੁਗਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹੋਣ 'ਚ ਕੁਝ ਮਹੀਨੇ ਬਾਕੀ ਬਚੇ ਹਨ ਪਰ ਸਿਆਸੀ ਗਤੀਵਿਧੀਆਂ ਦਾ ਬਜ਼ਾਰ ਗਰਮ ਹੈ। ਇੱਕ ਪਾਸੇ ਇੱਕ ਦੂਜੇ 'ਤੇ ਸ਼ਬਦੀ ਹਮਲ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਵੱਖ-ਵੱਖ ਤਰੀਕੇ ਨਾਲ ਇੱਕ-ਦੂਜੇ 'ਤੇ ਇਲਜ਼ਾਮਬਾਜ਼ੀ ਦਾ ਦੌਰ ਜਾਰੀ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ ਨੂੰ ਹੁਗਲੀ ਜ਼ਿਲ੍ਹੇ 'ਚ ਜਿਸ ਥਾਂ 'ਤੇ ਰੈਲੀ ਕਰਨ ਪਹੁੰਚੇ, ਇੱਕ ਦਿਨ ਬਾਅਦ ਸੂਬੇ ਦੀ ਸੱਤਾਧਾਰੀ ਤ੍ਰਿਣਮੂਲ ਕਕਾਂਗਰਸ ਨੇ ਉੱਥੇ ਸ਼ੁੱਧੀਕਰਨ ਕਰਵਾਇਆ ਹੈ।</p> <p>ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਹੁਗਲੀ ਦੇ ਚਿਨਸੁਰਾ ਇਲਾਕੇ 'ਚ ਰੈਲੀ ਕੀਤੀ ਸੀ। ਤ੍ਰਿਣਮੂਲ ਕਾਂਗਰਸ ਨੇ ਉੱਥੇ ਸ਼ੁੱਧੀਕਰਨ ਕੀਤਾ ਤੇ ਪੌਦੇ ਵੀ ਲਾਏ ਹਨ। ਟੀਐਮਸੀ ਦਾ ਕਹਿਣਾ ਹੈ ਕਿ ਪੀਐਮ ਦੇ ਹੈਲੀਕੌਪਟਰ ਨੂੰ ਲੈਂਡ ਕਰਾਉਣ ਲਈ ਕੁਝ ਦਰਖਤ ਕੱਟੇ ਗਏ ਸਨ ਇਸ ਲਈ ਪੌਦੇ ਵੀ ਲਾਏ ਗਏ। ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਹੁਗਲੀ ਜ਼ਿਲ੍ਹ ਚਿਨਸੁਰਾ 'ਚ ਇਕ ਜਨਤਕ ਸਭਾ ਨੂੰ ਸੰਬੋਧਨ ਕਰਨਗੇ।</p> <p>ਉਧਰ ਕੋਇਲਾ ਘੁਟਾਲੇ 'ਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਇੱਕ ਦਿਨ ਪਹਿਲਾਂ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਪਤਨੀ ਰੂਜਿਰਾ ਤੋਂ ਪੁੱਛਗਿਛ ਲਈ ਉਨ੍ਹਾਂ ਦੇ ਘਰ ਪਹੁੰਚੀ ਪਰ ਸੀਬੀਆਈ ਦੇ ਰੂਜਿਰਾ ਦੇ ਘਰ ਪਹੁੰਚਣ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਰੂਜਿਰਾ ਨੂੰ ਮਿਲਣ ਲਈ ਪਹੁੰਚੀ ਸੀ।</p>
Read Entire Article