ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਬੱਚਿਆਂ ਸਣੇ ਦਿੱਤੀ ਜਾਨ

1 week ago 3

ਸ੍ਰੀ ਮੁਕਤਸਰ ਸਾਹਿਬ: ਰਿਸ਼ਤਿਆਂ ‘ਚ ਧੋਖਾ ਮਿਲਣ ‘ਤੇ ਇੰਨਾ ਹਰ ਜਾਂਦਾ ਹੈ ਕਿ ਆਪਣੀ ਜ਼ਿੰਦਗੀ ਤਕ ਗੁਆ ਦਿੰਦਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜੋਧੂ ਕਾਲੋਨੀ ਵਾਸੀ ਇਕ ਵਿਅਕਤੀ ਜੋ ਕਿ ਇਕ ਐਂਬੂਲੈਂਸ ਡਰਾਇਵਰ ਵਜੋਂ ਕੰਮ ਕਰਦਾ ਸੀ ਨੇ ਬੀਤੀ 17 -18 ਫਰਵਰੀ ਦੀ ਦਰਮਿਆਨੀ ਰਾਤ ਬੱਚਿਆਂ ਸਮੇਤ ਜ਼ਹਿਰੀਲੀ ਵਸਤੂ ਨਿਗਲ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧੂ ਕਾਲੋਨੀ ਵਾਸੀ ਨਵੀਨ ਕੁਮਾਰ ਉਰਫ਼ ਭੋਲਾ (40), ਉਸਦੀ ਬੇਟੀ ਤਾਨੀਆ (7) ਅਤੇ ਬੇਟਾ ਕਬੀਰ (5) ਨੂੰ ਅੱਜ ਗੰਭੀਰ ਹਾਲਤ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਡਾਕਟਰ ਅਨੁਸਾਰ ਇਨ੍ਹਾਂ ਤਿੰਨਾਂ ਨੇ ਹੀ ਕੋਈ ਜ਼ਹਿਰੀਲੀ ਵਸਤੂ ਨਿਗਲੀ ਹੋਈ ਸੀ। ਗੰਭੀਰ ਹਾਲਤ ਨੂੰ ਦੇਖਦਿਆ ਤਿੰਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।Greater Noida man hammers wife to death, kills himself; suicide note  suggests 'extra-marital affair' | Hindustan Times

ਪੜ੍ਹੋ ਹੋਰ ਖ਼ਬਰਾਂ :ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਮਾਮਲੇ ਦਾ ਮੁੱਖ ਦੋਸ਼ੀ ਦੀਪ ਸਿੱਧੂ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ

ਪ੍ਰਾਪਤ ਜਾਣਕਾਰੀ ਅਨੁਸਾਰ ਬੇਟੀ ਤਾਨੀਆ (7) ਦੀ ਮੌਤ ਹੋ ਗਈ ਜਦਕਿ ਗੰਭੀਰ ਹਾਲਤ ਵਿਚ ਇਲਾਜ ਅਧੀਨ ਨਵੀਨ ਭੋਲਾ ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਅੱਜ ਮੌਤ ਹੋ ਗਈ ਜਦਕਿ ਬੇਟਾ ਕਬੀਰ ਇਲਾਜ ਅਧੀਨ ਹੈ। ਉਧਰ ਪੁਲਸ ਨੇ ਭੋਲਾ ਦੇ ਭਰਾ ਮੁਨੀਸ਼ ਦੇ ਬਿਆਨਾਂ ‘ਤੇ ਅਮਨ ਕੁਮਾਰ, ਉਸਦੀ ਮਾਤਾ ਸੀਤਾ ਰਾਣੀ ਅਤੇ ਭੋਲਾ ਦੀ ਪਤਨੀ ਪ੍ਰਿਯੰਕਾ ਤੇ ਆਈ ਪੀ ਸੀ ਦੀ ਧਾਰਾ 306, 511, 506 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਬਿਆਨਾਂ ਵਿਚ ਮੁਨੀਸ਼ ਨੇ ਕਿਹਾ ਕਿ ਕਥਿਤ ਤੌਰ ‘ਤੇ ਭੋਲਾ ਦੀ ਪਤਨੀ ਦੇ ਨਜਾਇਜ਼ ਸਬੰਧ ਅਮਨ ਨਾਲ ਸਨ ਅਤੇ ਇਸ ਵਿਚ ਅਮਨ ਦੇ ਮਾਤਾ ਪਿਤਾ ਭਾਗੀਦਾਰ ਸਨ । ਇਨ੍ਹਾਂ ਸਬੰਧਾਂ ਤੋਂ ਤੰਗ ਆ ਭੋਲਾ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਅਤੇ ਆਪਣੇ ਪਿਤਾ ਨੂੰ ਵੇਖ ਬੇਟੀ ਤਾਨੀਆ ਅਤੇ ਬੇਟੇ ਕਬੀਰ ਨੇ ਵੀ ਜ਼ਹਿਰੀਲੀ ਵਸਤੂ ਨਿਗਲ ਲਈ।

Ahmedabad Gujarat husband kills himself due to wife extramarital affair–  News18 Gujarati

ਇਥੇ ਵਰਨਣਯੋਗ ਹੈ ਕਿ ਜ਼ਹਿਰੀਲੀ ਚੀਜ਼ ਨਿਗਲਣ ਤੋਂ ਪਹਿਲਾਂ ਇਸ ਵਿਅਕਤੀ ਨੇ ਆਪਣੇ ਮੋਬਾਇਲ ਤੇ ਇਕ ਵੀਡੀਓ ਬਣਾਈ ਜਿਸ ਵਿਚ ਉਸ ਨੇ ਇਕ ਅਮਨ ਅਤੇ ਉਸਦੀ ਮਾਤਾ ਸੀਤਾ ਰਾਣੀ ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਉਸਦੀ ਪਤਨੀ ਦੀ ਪਹਿਲਾਂ ਇਤਰਾਜ਼ਯੋਗ ਵੀਡੀਓ ਬਣਾਈ ਅਤੇ ਫਿਰ ਵੀਡੀਓ ਨੂੰ ਇੰਟਰਨੈਟ ‘ਤੇ ਪਾਉਣ ਦੀ ਧਮਕੀ ਦੇ ਉਸ ਨੂੰ ਬਲੈਕਮੇਲ ਕਰਦੇ ਸਨ ।

The post ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਬੱਚਿਆਂ ਸਣੇ ਦਿੱਤੀ ਜਾਨ appeared first on PTC NEWS.

Read Entire Article