ਨੈਸ਼ਨਲ ਹਾਈਵੇਅ ਆਥਾਰਿਟੀ ਦਾ ਫਾਸਟੈਗ ਬਾਰੇ ਵੱਡਾ ਫੈਸਲਾ, ਹੁਣ ਨਹੀਂ ਦੇਣੇ ਪਵੇਗੀ ਕੀਮਤ

1 week ago 4

ਨਵੀਂ ਦਿੱਲੀ: National Highways Authority of India ਦੇਸ਼ਭਰ 'ਚ ਟੋਲ ਟੈਕਸ ਕਲੈਕਸ਼ਨ ਸੈਂਟਰਸ ਨੂੰ ਕੈਸ਼ਲੈਸ ਬਣਾਉਣਾ ਚਾਹੁੰਦੀ ਹੈ। ਇਸ ਲਈ NHAI ਫਾਸਟੈਗ ਲੈਕੇ ਆਇਆ ਹੈ। ਜੋ ਵਾਹਨਾਂ ਲਈ ਲੋੜੀਂਦਾ ਹੋ ਗਿਆ ਹੈ। ਲੋਕ ਅੱਜ ਵੀ ਫਾਸਟੈਗ ਨੂੰ ਲੈਕੇ ਜ਼ਿਆਦਾ ਜਾਗਰੂਕ ਨਹੀਂ ਹਨ। ਅਜਿਹੇ 'ਚ NHAI ਨੇ ਵੱਡਾ ਫੈਸਲਾ ਕੀਤਾ ਹੈ। ਦਰਅਸਲ ਟੋਲ ਟੈਕਸ ਨੂੰ ਕੈਸ਼ਲੈਸ ਬਣਾਉਣ ਦੀ ਪਹਿਲ ਲਈ ਫਾਸਟੈਗ ਨੂੰ ਮੁਫ਼ਤ ਦੇਣ ਦਾ ਐਲਾਨ ਕਰ ਦਿੱਤਾ ਹੈ।

ਫਾਸਟੈਗ ਦੇ ਜ਼ਰੂਰੀ ਹੋ ਜਾਣ ਦੇ ਐਲਾਨ ਮਗਰੋਂ ਦੇਸ਼ 'ਚ ਦੋ ਦਿਨਾਂ 'ਚ ਢਾਈ ਲੱਖ ਤੋਂ ਜ਼ਿਆਦਾ ਫਾਸਟੈਗ ਖਰੀਦੇ ਗਏ ਹਨ। ਉੱਥੇ ਹੀ 17 ਫਰਵਰੀ ਨੂੰ ਸਭ ਤੋਂ ਜ਼ਿਆਦਾ ਆਨਲਾਈਨ ਕਲੈਕਸ਼ਨ ਦਾ ਰਿਕਾਰਡ ਬਣ ਗਿਆ। ਪੂਰੇ ਦਿਨ ਫਾਸਟੈਗ ਦੀ ਸਹਾਇਤਾ ਨਾਲ 95 ਕਰੋੜ ਰੁਪਏ ਦੀ ਵਸੂਲੀ ਹੋਈ ਹੈ। NHAI ਦੇ ਮੁਤਾਬਕਕ ਪਹਿਲੀ ਮਾਰਚ ਤਕ ਇਹ ਪੂਰੀ ਤਰ੍ਹਾਂ ਫਰੀ ਕਰ ਦਿੱਤਾ ਹੈ। ਜਿਸ ਨਾਲ ਜਿਹੜੇ ਲੋਕਾਂ ਨੂੰ ਹੁਣ ਤਕ ਫਾਸਟੈਗ ਨਹੀਂ ਖਰੀਦਿਆ ਉਹ ਜਲਦ ਖਰੀਦ ਸਕਣ।

ਫਾਸਟੈਗ ਰੀਚਾਰਜ ਲਈ NHAI ਨ 40 ਹਜ਼ਾਰ ਤੋਂ ਜ਼ਿਆਦਾ ਬੂਥ ਬਣਾਏ ਹਨ। ਉੱਥੇ ਹੀ ਕਈ ਆਨਲਾਈਨ ਐਪ ਨਾਲ ਵੀ ਰੀਚਾਰਜ ਕੀਤਾ ਜਾ ਸਕਦਾ ਹੈ।

ਇਸ ਤਰ੍ਹਾਂ ਚੈਕ ਕਰੋ ਫਾਸਟੈਗ ਦਾ ਅਕਾਊਂਟ ਬੈਂਲੇਂਸ

ਸਭ ਤੋਂ ਪਹਿਲਾਂ ਆਪਣਾ ਮੋਬਾਇਲ 'ਚ ਪਲੇਅ ਸਟੋਰ ਜਾਂ ਐਪਲ ਸਟੋਰ ਖੋਲੋ।
ਫਿਰ My FASTag ਐਪ ਡਾਊਨਲੋਡ ਕਰੋ।
ਹੁਣ ਤੁਸੀਂ ਆਪਣਾ ਬੈਲੇਂਸ ਦੇਖ ਸਕਦੇ ਹੋ।

ਮਿਸਡ ਕਾਲ ਨਾਲ ਜਾਣੋ ਬੈਲੇਂਸ: NHAI ਨੇ ਵਾਹਨ ਚਾਲਕਾਂ ਨੂੰ ਮਿਸਡ ਕਾਲ ਅਲਰਟ ਸੁਵਿਧਾ ਵੀ ਦਿੱਤੀ ਹੈ। ਜਿਹੜੇ ਲੋਕਾਂ ਨੇ ਆਪਣਾ ਨੰਬਰ ਪ੍ਰੀਪੇਡ ਵਾਲੇਟ ਨਾਲ ਰਜਿਸਟਰ ਕਰਵਾਇਆ ਹੈ ਉਹ 8884333331 ਮਿਸਡ ਕਾਲ ਦੇਕੇ ਬੈਲੇਂਸ ਜਾਣ ਸਕਦੇ ਹਨ। ਜੇਕਰ ਫਾਸਟੈਗ ਦੂਜੇ ਕਿਸੇ ਪ੍ਰੀਪੇਡ ਵਾਲੇਟ ਨਾਲ ਲਿੰਕ ਹੈ ਤਾਂ ਸੁਵਿਧਾ ਨਹੀਂ ਮਿਲਦੀ।

Read Entire Article