ਦੀਪ ਸਿੱਧੂ ਦਾ 7 ਦਿਨਾਂ ਪੁਲਿਸ ਰਿਮਾਂਡ ਖ਼ਤਮ, ਕੀ ਹੋਵੇਗਾ ਕੋਰਟ ਦਾ ਅਗਲਾ ਫੈਸਲਾ

1 week ago 2
<p>ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ 'ਤੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦਾ ਮਾਸਟਰਮਾਈਂਡ ਅਖਵਾਉਣ ਵਾਲੇ ਦੀਪ ਸਿੱਧੂ ਦਾ 7 ਦਿਨਾਂ ਪੁਲਿਸ ਰਿਮਾਂਡ ਅੱਜ ਖਤਮ ਹੋਣ ਜਾ ਰਿਹਾ ਹੈ। ਅੱਜ ਦੀਪ ਸਿੱਧੂ ਨੂੰ ਤੀਸ ਹਜਾਰੀ ਕੋਟ 'ਚ ਪੇਸ਼ ਕੀਤਾ ਜਾਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਪੁਲਿਸ ਫਿਰ ਕੋਰਟ ਤੋਂ ਰਿਮਾਂਡ ਦੀ ਮੰਗ ਕਰੇਗੀ।</p> <p>ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੀ ਜਾਂਚ ਅਜੇ ਜਾਰੀ ਹੈ ਤੇ ਮਾਮਲੇ 'ਚ ਕਈ ਗ੍ਰਿਫਤਾਰੀਆਂ ਹੋਣੀਆਂ ਬਾਕੀ ਹਨ। ਅਜਿਹੇ 'ਚ ਪੁਲਿਸ ਕੋਰਟ 'ਚ ਇਹ ਤਰਕ ਦੇ ਕੇ ਦੀਪ ਸਿੱਧੂ ਦੀ ਰਿਮਾਂਡ ਦੀ ਫਿਰ ਮੰਗ ਕਰ ਸਕਦੀ ਹੈ।</p> <p>ਦੀਪ ਸਿੱਧੂ ਨੂੰ 8 ਫਰਵਰੀ ਦਾ ਰਾਤ ਹਰਿਆਣਾ ਦੇ ਕਰਨਾਲ ਬਾਇਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਹਿਰਾਇਆ ਸੀ। ਸਿੱਧੂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।&nbsp;</p> <p>&nbsp;</p>
Read Entire Article