ਇਫ਼ਕੋ ਨੇ ਡੀਏਪੀ ਦੀ ਕੀਮਤ 12 ਸੌ ਤੋਂ ਵਧਾ 19 ਸੌ ਰੁਪਏ ਕੀਤੀ

6 days ago 1

ਲੰਬੀ, 8 ਅਪਰੈਲ

ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੇ ਨੇ ਡੀਏਪੀ ਖਾਦ ਦੀਆਂ ਕੀਮਤਾਂ ’ਚ ਕਰੀਬ 40 ਫ਼ੀਸਦੀ ਵਾਧਾ ਕਰ ਦਿੱਤਾ ਹੈ। ਹੁਣ ਨਵੇਂ ਰੇਟ ਲਾਗੂ ਹੋਣ ਨਾਲ ਇਫ਼ਕੋ ਦਾ ਡੀਏਪੀ ਖਾਦ ਦਾ ਪ੍ਰਤੀ 50 ਕਿਲੋ ਬੈਗ 1900 ਰੁਪਏ ’ਚ ਮਿਲੇਗਾ, ਜਦ ਕਿ ਪਹਿਲਾਂ ਇਸ ਦੀ ਕੀਮਤ 1200 ਰੁਪਏ ਸੀ। ਇਫ਼ਕੋ ਦੇ ਮਾਰਕਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਵੱਲੋਂ ਜਾਰੀ ਪੱਤਰ ਮੁਤਾਬਕ ਇਹ ਵਧੀਆਂ ਦਰਾਂ 1 ਅਪਰੈਲ 2021 ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੀਆਂ ਸਹਿਕਾਰੀ ਸਭਾਵਾਂ ਵਿੱਚ ਇਫ਼ਕੋ ਦੀ ਡੀਏਪੀ 25 ਫ਼ੀਸਦੀ ਸਪਲਾਈ ਹੁੰਦੀ ਹੈ। ਸੂਤਰਾਂ ਅਨੁਸਾਰ ਕੁਝ ਫ਼ਰਟੀਲਾਈਜ਼ਰ ਕੰਪਨੀਆਂ ਨੇ ਫਰਵਰੀ ਮਹੀਨੇ ’ਚ ਡੀਏਪੀ ਦੀਆਂ ਨਵੀਆਂ ਦਰਾਂ 13-14 ਸੌ ਰੁਪਏ ਐੱਮਆਰਪੀ ’ਤੇ ਮਾਲ ਮਾਰਕੀਟ ਭੇਜ ਦਿੱਤਾ ਸੀ ਪਰ ਹੁਣ ਇਫ਼ਕੋ ਨੇ ਕੀਮਤਾਂ ਦੇ ਵਾਧਾ ਕੀਤਾ ਹੈ। ਇਫ਼ਕੋ ਦੀਆਂ ਵਧੀਆਂ ਦਰਾਂ ’ਚ ਖਾਦ ਦੇ ਹੋਰ ਉਦਪਾਦ ਐੱਨਪੀਕੇ 10-26-26 ਦੇ 50 ਕਿੱਲੋ ਬੈਗ ਦਾ ਨਵਾਂ ਰੇਟ 1775 ਰੁਪਏ, ਐੱਨਪੀਕੇ 12-32-16 ਦਾ ਰੇਟ 1800 ਰੁਪਏ, ਐੱਨਪੀ 20-20-0-13 ਦਾ ਰੇਟ 1350 ਰੁਪਏ ਅਤੇ ਐੱਨਪੀਕੇ 15-15-15 ਦਾ ਨਵਾਂ ਰੇਟ 1500 ਮਿੱਥਿਆ ਗਿਆ ਹੈ। ਇਫ਼ਕੋ ਦੇ ਜ਼ਿਲਾ ਚੀਫ਼ ਮੈਨੇਜਰ ਹਰਮੇਲ ਸਿੰਘ ਸਿੱਧੂ ਨੇ ਵਧੀਆਂ ਦਰਾਂ ਦੀ ਪੁਸ਼ਟੀ ਕਰਦੇ ਕਿਹਾ ਕਿ ਅੱਜ ਪੱਤਰ ਜਾਰੀ ਹੋਇਆ ਹੈ।

 

Read Entire Article