ਅਦਾਕਾਰਾ ਨਿੱਕੀ ਤੰਬੋਲੀ ਇੰਸਟਾਗ੍ਰਾਮ ਉੱਤੇ ਆਪਣੀਆਂ ਹੌਟ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਅਭਿਨੇਤਰੀ ਨੇ ਸੈਕਸੀ ਨਾਈਟ ਡਰੈਸ ਵਿਚ ਆਪਣੀਆਂ ਕੁਝ ਫੋਟੋਆਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ। ਫੋਟੋ ਵਿਚ ਨਿੱਕੀ ਬੈੱਡ ‘ਤੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

ਬਿੱਗ ਬੌਸ ਫੇਮ ਨਿੱਕੀ ਤੰਬੋਲੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਭਿਨੇਤਰੀ ਦੇ 18 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ ਜੋ ਉਨ੍ਹਾਂ ਦੇ ਸਟਾਈਲ ਦੇ ਦੀਵਾਨੇ ਹਨ।

ਅਭਿਨੇਤਰੀ ਆਪਣੀਆਂ ਹੌਟ ਫੋਟੋਆਂ ਇੰਸਟਾਗਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਪੋਸਟ ਹੋਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।

ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀਆਂ ਕੁਝ ਫੋਟੋਆਂ ਸੈਕਸੀ ਨਾਈਟ ਡਰੈੱਸ ਵਿੱਚ ਇੰਸਟਾਗਰਾਮ (Nikki Tamboli Instagram) ਤੇ ਪੋਸਟ ਕੀਤੀਆਂ ਹਨ। ਫੋਟੋ ਵਿਚ ਨਿੱਕੀ ਬੈੱਡ ‘ਤੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

ਇਸ ਫੋਟੋ ਦੇ ਨਾਲ ਉਨ੍ਹਾਂ ਕੁਝ ਹੈਸ਼ਟੈਗਾਂ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਹੈ- ‘ਲਵ ਪੈਜਾਮਾਜ਼!’

ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਨਿੱਕੀ ਤੰਬੋਲੀ ਕੋਰੋਨਾ ਪੋਜੀਟਿਵ ਵੀ ਮਿਲੀ ਸੀ। ਉਨ੍ਹਾਂ ਇਸ ਬਾਰੇ ਵਿੱਚ ਇੱਕ ਪੋਸਟ ਸਾਂਝੀ ਕੀਤੀ। ਅਦਾਕਾਰਾ ਨੇ ਇਸ ਪੋਸਟ ਨੂੰ 19 ਮਾਰਚ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਸੀ।

ਨਿੱਕੀ ਤੰਬੋਲੀ ਨੂੰ ਸਾਲ 2019 ਵਿਚ ਰਿਲੀਜ਼ ਹੋਈ ਤਾਮਿਲ ਫਿਲਮ ਕੰਚਨਾ -3 ਵਿਚ ਦੇਖਿਆ ਗਿਆ ਸੀ। ਪਰ ਲੋਕਾਂ ਨੇ ਉਨ੍ਹਾਂ ਨੂੰ ‘ਬਿੱਗ ਬੌਸ’ ਵਿਚ ਪਛਾਣਿਆ।

ਅਦਾਕਾਰਾ ਨੇ ‘ਬਿੱਗ ਬੌਸ -14’ ਵਿਚ ਹਿੱਸਾ ਲਿਆ ਸੀ। ਉਹ ਇਕ ਬਹੁਤ ਮਜ਼ਬੂਤ ਪ੍ਰਤੀਯੋਗੀ ਸੀ, ਇਸ ਲਈ ਉਸ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ, ਜਿਸ ਕਾਰਨ ਉਹ ਸ਼ੋਅ ਦੀ ਦੂਜੀ ਰਨਰ-ਅਪ ਬਣਨ ਵਿਚ ਸਫਲ ਰਹੀ।

ਨਿੱਕੀ ਤੰਬੋਲੀ ਨੇ ਹਾਲ ਹੀ ਵਿੱਚ ਆਰਾਧਿਆ ਮਾਨ ਦੇ ਨਾਲ ਇੱਕ ਗਾਣਾ ਲਾਂਚ ਕੀਤਾ ਹੈ। ਉਨ੍ਹਾਂ ਆਪਣੇ ਗਾਣੇ ਦਾ ਨਾਮ ‘ਬਰਥਡੇਅ ਪਾਵੜੀ’ ਰੱਖਿਆ। ਇਸ ਗਾਣੇ ਵਿਚ ਮੀਟ ਬ੍ਰੌਸ ਨੇ ਆਪਣੀ ਆਵਾਜ਼ ਦਿੱਤੀ ਹੈ। ਰਿਲੀਜ਼ ਹੋਣ ਤੋਂ ਬਾਅਦ ਇਸ ਗਾਣੇ ਨੇ ਇੱਕ ਧੂਮ ਮਚਾ ਦਿੱਤੀ ਹੈ।
The post ਆਪਣੀ ਅਦਾਵਾਂ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾ ਰਹੀ ਹੈ ‘Bigg Boss’ ਫੇਮ ਨਿੱਕੀ ਤੰਬੋਲੀ- ਦੇਖੋ PHOTOS appeared first on TV Punjab | Punjabi News & Infotainment Channel.